Daily show of Punjabi films made mandatory in multiplexes, Orders issued

On January 3, 2017
By Punjab Arts Council

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਵਜੋਂ ਮੈਂ ਆਪਣੀ ਜ਼ਿੰਮੇਵਾਰੀ ਸੰਭਾਲੀ ਸੀ, ਉਸ ਵੇਲੇ ਮੇਰੇ ਮਨ ਵਿਚ ਬਹੁਤ ਸਾਰੀਆਂ ਗੱਲਾਂ ਸਨ ਕਿਉਂਕਿ ਮੈਂ ਖ਼ੁਦ ਕਲਾਕਾਰ ਹਾਂ ਅਤੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਮੇਰਾ ਬੜਾ ਮਨ ਸੀ ਕਿ ਜੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ ਤਾਂ ਮੈਂ ਪੰਜਾਬ ਦੀ ਕਲਾ, ਕਲਾਕਾਰਾਂ ਅਤੇ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਪਣੀ ਤਰਫ਼ੋਂ ਵੱਧ ਤੋਂ ਵੱਧ ਕੰਮ ਕਰਾਂਗੀ।


ਅੱਜ ਮੈਨੂੰ ਇਹ ਖ਼ੁਸ਼ੀ ਸਾਂਝਿਆਂ ਕਰਦਿਆਂ ਹੋਇਆਂ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਵੱਜੋ ਪੰਜਾਬ ਸਰਕਾਰ ਦੇ ਸਨਮੁੱਖ ਇਹ ਮੰਗ ਰੱਖੀ ਸੀ ਕਿ ਪੰਜਾਬ ਵਿਚ ਪੰਜਾਬੀ ਫ਼ਿਲਮਾਂ ਨੂੰ ਮਹਾਰਾਸ਼ਟਰ ਵਾਂਗ ਹਰ ਸਿਨੇਮਾ ਘਰਾਂ ਨੂੰ ਇੱਕ ਸ਼ੋਅ ਦੇਣਾ ਚਾਹੀਦਾ ਹੈ ਤਾਂਕਿ ਪੰਜਾਬੀ ਫ਼ਿਲਮਾਂ ਨੂੰ ਵੀ ਹਿੰਦੀ ਫ਼ਿਲਮਾਂ ਦੇ ਬਰਾਬਰ ਦਰਜਾ ਹਾਸਿਲ ਹੋ ਸਕੇ।


ਹਰ ਸਾਲ ਪੰਜਾਬੀ ਬੋਲੀ ਵਿੱਚ ਲਗਭਗ ੩੫ ਤੋਂ ੪੦ ਫ਼ਿਲਮਾਂ ਬਣਦੀਆਂ ਹਨ। ਇਹਨਾਂ ਫ਼ਿਲਮਾਂ ਦੇ ਜ਼ਰੀਏ ਹਰ ਸਾਲ ਫ਼ਿਲਮ ਇੰਡਸਟਰੀ ਵਿੱਚ ਸਵਾ ਸੌ ਕਰੋੜ ਰੁਪਏ ਦੇ ਨੇੜੇ ਬਿਜ਼ਨਸ ਹੁੰਦਾ ਹੈ। ਪਹਿਲਾ ਫ਼ਿਲਮਾਂ ਸਬੰਧੀ ਕੋਈ ਨਿਯਮ ਨਾ ਹੋਣ ਕਾਰਨ ਅਤੇ ਵੱਡੇ ਫ਼ਿਲਮਕਾਰਾਂ ਦਾ ਏਕਾਧਿਕਾਰ ਹੋਣ ਕਰ ਕੇ ਬਹੁਤ ਸਾਰੇ ਛੋਟੇ ਫ਼ਿਲਮਕਾਰਾਂ ਨੂੰ ਸਿਨੇਮਾ ਘਰਾਂ ਵਿੱਚ ਸ਼ੋਅ ਨਹੀਂ ਮਿਲਦੇ ਸਨ।


ਛੋਟੇ ਫ਼ਿਲਮਕਾਰ ਜੋ ਆਪਣੀ ਮਿਹਨਤ ਦੀ ਕਮਾਈ ਅਤੇ ਸਮਾਂ ਫ਼ਿਲਮ ਬਣਾਉਣ ਵਿੱਚ ਲੱਗਾ ਦਿੰਦੇ ਸਨ ਪਰ ਉਨ੍ਹਾਂ ਨੂੰ ਜੱਦੋ ਫ਼ਿਲਮ ਲਈ ਸ਼ੋਅ ਨਹੀਂ ਮਿਲਦਾ ਸੀ ਉਸ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ। ਇਸ ਕੜੀ ਵਿਚ ਪੰਜਾਬ ਫ਼ਿਲਮ (ਗੇਲੋ) ਦਾ ਬਹੁਤ ਵੱਡਾ ਜ਼ਿਕਰ ਬਣਦਾ ਹੈ। ਇਸ ਫ਼ਿਲਮ ਨੂੰ PVR ਵਿੱਚ ਸ਼ੋਅ ਨਾ ਮਿਲਣ ਕਾਰਨ ਇਹ ਵਧੀਆਂ ਫ਼ਿਲਮ ਆਮ ਲੋਕਾਂ ਅਤੇ ਪੰਜਾਬੀਆਂ ਤੱਕ ਨਹੀਂ ਪਹੁੰਚ ਸਕੀ ਹੈ।


ਮੈਨੂੰ ਬੜੀ ਖ਼ੁਸ਼ੀ ਹੈ ਕਿ ਮੇਰੇ ਪਹਿਲੇ ਹੀਲੇ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਇਹ ਆਪ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਇੱਕ ਬੜੀ ਵੱਡੀ ਜਿੱਤ ਦੀ ਪ੍ਰਾਪਤੀ ਹੋਈ ਹੈ ਜੋ ਫ਼ਿਲਮ ਜਗਤ ਲਈ ਇਹ ਵੱਡੀ ਪ੍ਰਾਪਤੀ ਹੈ ਅਤੇ ਮੈਨੂੰ ਆਸ ਹੈ ਕਿ ਇਹ ਨਿਯਮ ਲਾਗੂ ਹੋਣ ਨਾਲ ਪੰਜਾਬੀ ਫ਼ਿਲਮ ਜਗਤ ਅਤੇ ਫ਼ਿਲਮ ਪ੍ਰੇਮੀਆਂ ਨੂੰ ਬਹੁਤ ਲਾਭ ਹੋਵੇਗਾ।


ਆਓ ਸਭ ਕਲਾ ਪ੍ਰੇਮੀ ਲਾਮਬੰਦ ਹੋਈਏ ਤੇ ਆਪਣੇ ਸੂਬੇ ਵਿਚ ਪੰਜਾਬੀ ਸਭਿਆਚਾਰ ਭਾਸ਼ਾ ਅਤੇ ਕਲਾ ਦੇ ਵਿਸਤਾਰ ਲਈ ਇੱਕ ਜੁੱਟ ਹੋ ਕੇ ਕੰਮ ਕਰੀਏ।


ਹਿਤੂ,

ਸਤਿੰਦਰ ਸੱਤੀ,
ਚੇਅਰਪਰਸਨ, ਪੰਜਾਬ ਕਲਾ ਪ੍ਰੀਸ਼ਦ



Event ReportsView All →

ON August 11, 2017
​A time for Teej at Chamkaur Sahib
Read Full Report →
ON July 31, 2017
ਤੀਆਂ ਤੀਜ਼ ਦੀਆਂ' ਮੇਲਿਆਂ ਦੀ ਲੜੀ ਵਿੱਚ ਦੂਜਾ ਪ੍ਰੋਗਰਾਮ ਮਾਨਸਾ ਜ਼ਿਲ੍ਹੇ ਦੇ ਪਿੰਡ ਬੋਰੀ ਕੇ ਕਲਾਂ
Read Full Report →
ON July 22, 2017
Teeyan Teej Diyan , Pind Waajan Marda at Chandigarh
Read Full Report →
ON July 9, 2017
ਲੋਕ ਨਾਚ ਵਰਕਸ਼ਾਪ (ਸੰਮੀ ਅਤੇ ਝੂਮਰ) ਦਾ ਸਮਾਪਤੀ ਪ੍ਰੋਗਰਾਮ
Read Full Report →
ON June 18, 2017
"PUNJAB ARTS COUNCIL TO TAKE NEW STEPS TO PROMOTE THEATRE IN PUNJAB" – SATINDER SATTI
Read Full Report →
ON June 11, 2017
ਮੇਰੀ ਸਿਰਜਣ ਪ੍ਰਕਿਰਿਆ
Read Full Report →
ON May 31, 2017
"Bandanwar" Geet Darbar
Read Full Report →
ON May 13, 2017
Shiv Kumar Batalvi Utsav, Batala
Read Full Report →
ON May 5, 2017
Eh Mera Geet Kese na Ganna
Read Full Report →
ON May 1, 2017
book Discussion Mr. and Mrs. Jinnah
Read Full Report →
ON April 30, 2017
Badanwar "Shayari Di Sangeetak Sham"
Read Full Report →
ON April 19, 2017
Punjabi Pride Awards
Read Full Report →
ON April 18, 2017
Kavi Darbar
Read Full Report →
ON April 17, 2017
Punjabi Short Festival
Read Full Report →
ON April 16, 2017
Vaisakhi Da Mela 2nd Day
Read Full Report →
ON April 15, 2017
Vaisakhi Da Mela 1st Day
Read Full Report →
ON April 9, 2017
A Trilingual Baisakhi Kavi Darbar held at Punjab Kala Bhawan, Sector 16, Chandigarh
Read Full Report →
ON March 31, 2017
Bandanwar
Read Full Report →
ON March 23, 2017
ANHI MAI DA SUFNA
Read Full Report →
ON March 9, 2017
Nari Kavi Darbar
Read Full Report →
ON February 28, 2017
Tri Bhashai Kavi Darbar
Read Full Report →
ON February 26, 2017
Shiv kumar Batalvi Yaadgari Samaroh
Read Full Report →
ON February 25, 2017
Guest Lecture at PTM Arya Collage, Nurmahal
Read Full Report →
ON February 21, 2017
Sahityik ate sabhyacharak samagam
Read Full Report →
ON February 12, 2017
ਮਿੰਨੀ ਕਹਾਣੀ ਪਾਠ ਤੇ ਚਰਚਾ ਪ੍ਰੋਗਰਾਮ ਆਯੋਜਿਤ
Read Full Report →
ON January 27, 2017
ਸਨਮਾਨ ਸਮਾਰੋਹ
Read Full Report →
ON January 20, 2017
Play- ChainPur Ki Dastaan
Read Full Report →
ON January 20, 2017
Felicitation function of S. Swarn- Former Editor of Chetna
Read Full Report →
ON January 18, 2017
Play- Paanch Rangh
Read Full Report →
ON January 17, 2017
Play- Welcome Zindagi
Read Full Report →
ON January 16, 2017
Play- Kesro
Read Full Report →
ON January 15, 2017
Gaddi Charan di Kahal Barri Si
Read Full Report →
ON January 12, 2017
Music & Dance
Read Full Report →
ON January 10, 2017
Lohri Apniyan De Naal
Read Full Report →
ON January 9, 2017
Meeting with Mr. Rajvinder Singh Ji
Read Full Report →
ON January 6, 2017
Sabby Walia da Geet
Read Full Report →
ON December 31, 2016
ਪੰਜਾਬੀ ਸਿਨੇਮਾ ਜਗਤ ਲਈ ਖੁਸ਼ੀ ਦੀ ਖ਼ਬਰ
Read Full Report →
ON December 30, 2016
Government Orders Daily Show of Punjabi Films Mandatory In Multiplexes
Read Full Report →
ON December 28, 2016
ਦਿ ਰੌਇਲ ਗਰੁੱਪ ਆਫ ਕਾਲਜਿਜ਼,ਬੋੜਾਵਾਲ ਵਿਖੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਕਹਾਣੀ ਅਤੇ ਕਵੀ ਦਰਬਾਰ
Read Full Report →
ON December 23, 2016
ਪੰਜਾਬੀ ਸਿਨੇਮਾ ਜਗਤ ਲਈ ਖੁਸ਼ੀ ਦੀ ਖ਼ਬਰ
Read Full Report →
ON December 16, 2016
Everything She Wants: Amrita & Sima Borisa
Read Full Report →
ON November 20, 2016
Vishwa Punjabi Sahitya Sammelan at Pune
Read Full Report →
ON November 7, 2016
National Seminar on Samkali Kavita Ate Sanchar
Read Full Report →
ON April 14, 2016
Sanmaan Samaroh and Punjab Lok Gaiki
Read Full Report →
ON April 9, 2016
Mela Vaisakhi Da
Read Full Report →
ON February 5, 2016
ਸ਼ਿਵ ਕੁਮਾਰ ਦੇ ਗੀਤਾਂ ਦੀ ਸ਼ਾਮ
Read Full Report →
ON February 4, 2016
ਲੱਲੂ ਰਾਜਕੁਮਾਰ ਤੇ ਤਿੰਨ ਰੰਗੀ ਪਰੀ
Read Full Report →
ON February 3, 2016
ਕਲਾਕਾਰਾਂ ਦਾ ਸਨਮਾਨ
Read Full Report →
ON January 16, 2016
ਬਾਵਾ ਬਲਵੰਤ ਯਾਦਗਾਰੀ ਸਮਾਰੋਹ
Read Full Report →
ON January 16, 2016
Lohri Celebration 2016
Read Full Report →